Sunday, May 21, 2017

ਦਲਿਤ ਪਰਿਵਾਰਾਂ ਨੂੰ ਇਨਸਾਫ ਮਿਲਣ ਤੱਕ ਚੁੱਪ ਨਹੀ ਰਹਾਂਗਾ: ਮਜੀਠੀਆ




ਖਰਾਬ ਮੌਸਮ ਦੇ ਬਾਵਜੂਦ ਸ੍ਰੋਮਣੀ ਅਕਾਲੀ ਦੱਲ ਦੀ ਮੀਟਿੰਗ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ।
ਲਾਅ ਐਂਡ ਆਰਡਰ ਦੀਆਂ ਉਡ ਰਹੀਆਂ ਨੇ ਧੱਜੀਆਂ, ਹਲਕਾ ਇਨਚਾਰਜਾਂ ਦਾ ਸਿਆਸੀ ਦਬਾਅ ਹਰ ਥਾਂ ਦੇਖਣ ਨੂੰ ਮਿਲ ਰਿਹਾ ਹੈ।
ਇਨਸ਼ਾਫ ਲਈ ਕੌਮੀ ਐਸ.ਸੀ. ਕਮਿਸ਼ਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਿੱਖੀ ਸਰੂਪ ਦੀ ਬੇਅਦਬੀ ਲਈ ਜਥੇਦਾਰ ਸ੍ਰੀ ਅਕਾਲ ਤੱਖਤ ਤੱਕ ਕੀਤੀ ਜਾਵੇਗੀ ਪਹੁੰਚ।



ਅੰਮ੍ਰਿਤਸਰ 21 ਮਈ (ਪ੍ਰਦੀਪ ਚੋਧਰੀ)  ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਗਰੀਬ ਦਲਿਤਾਂ ਉੱਤੇ ਕਾਂਗਰਸੀਆਂ ਵੱਲੋਂ ਸ਼ਰੇਆਮ ਅਤਿਆਚਾਰ ਹੋ ਰਹੇ ਹਨ ਪਰ ਪੁਲਿਸ ਦੋਸ਼ੀ ਕਾਂਗਰਸੀਆਂ ਉੱਤੇ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਦਲਿਤ ਪਰਿਵਾਰਾਂ ਨੂੰ ਹੀ ਡਰਾ-ਧਮਕਾ ਰਹੀ ਹੈ। ਉਨ੍ਹਾਂ ਪੀੜਤਾਂ ਨੂੰ ਇਨਸਾਫ ਲਈ ਮੰਗਲਵਾਰ ਤੱਕ ਦਾ ਅਲਟੀਮੈਟਮ ਦਿੰਦਿਆ ਕਿਹਾ ਕਿ ਉਹ ਅਤੇ ਸਮੁੱਚਾ ਸ੍ਰੋਮਣੀ ਅਕਾਲੀ ਦਲ ਕਾਂਗਰਸੀ ਗੁੰਡਾ ਅਨਸਰਾਂ ਦੇ ਅਤਿਆਚਾਰ ਦੇ ਸ਼ਿਕਾਰ ਪੀੜਤ ਦਲਿਤ ਪਰਿਵਾਰਾਂ ਨੂੰ ਇਨਸਾਫ ਮਿਲਣ ਤੱਕ ਚੁੱਪ ਕਰਕੇ ਨਹੀ ਬੈਠਣਗੇ।


ਸ. ਮਜੀਠੀਆ ਅੱਜ ਇਥੇ ਮਾਝੇ ਦੇ ਇੰਚਾਰਜ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ  ਸ੍ਰੋਮਣੀ ਅਕਾਲੀ ਦੱਲ ਜ਼ਿਲ੍ਹਾ ਦਿਹਾਤੀ ਅਤੇ ਸ਼ਹਿਰੀ ਦੀ ਮੋਜੂਦਾ ਹਲਾਤਾਂ ਸਬੰਧੀ ਵਿਚਾਰਾਂ ਕਰਨ ਲਈ ਬੁਲਾਈ ਗਈ ਮੀਟਿੰਗ ਜੋ ਕਿ ਖਰਾਬ ਮੌਸਮ ਦੇ ਬਾਵਜੂਦ ਅਕਾਲੀ ਵਰਕਰਾਂ ਦੇ ਭਾਰੀ ਉਤਸ਼ਾਹ ਕਾਰਨ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਸੀ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਗੁਰੂ ਸਾਹਿਬ ਨੇ ਜਿੰਨਾ ਨੂੰ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਦਿੱਤਾ, ਉਨ੍ਹਾਂ ਦਲਿਤਾਂ ਉੱਤੇ ਕਾਂਗਰਸੀ ਗੁੰਡਿਆ ਵੱਲੋਂ ਅਤਿਆਚਾਰ ਵਰਗੀ ਸ਼ਰਮਨਾਕ ਕਰਤੂਤ ਕਰਕੇ ਉਸ ਨੂੰ ਸ਼ੋਸਲ ਮੀਡੀਆ ਤੇ ਵਾਇਰਲ ਕਰਨ ਵਿਚ ਕੀ ਬਹਾਦੁਰੀ ਹੈ? ਕੀ ਕਾਂਗਰਸ ਸਰਕਾਰ ਸਮੇ ਇਹੀ ਲੋਕਤੰਤਰ ਹੈ? ਸਪੱਸਟ ਹੈ ਕਿ ਅਮਨ ਕਾਨੂੰਨ ਦੀ ਵਿਵੱਸਥਾ ਬਣਾਈ ਰੱਖਣ ਵਿਚ ਪ੍ਰਸ਼ਾਸ਼ਨ ਪੂਰੀ ਤਰਾ ਫੇਲ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਸਟੈਜ ਤੋਂ ਕਾਂਗਰਸ ਦੇ ਧੱਕੇ ਨਾਲ ਪੀੜਤ ਪਿੰਡ ਬੱਗਾ ਵਾਸੀ ਦਲਿਤ ਵੀਰ ਕਸ਼ਮੀਰ ਸਿੰਘ ਤੋਂ ਕਾਂਗਰਸੀ ਗੁੰਡਿਆ ਵੱਲੋਂ ਕੀਤੇ ਗਏ ਅਤਿਆਚਾਰਾਂ ਪ੍ਰਤੀ ਸ਼ਰਮਸ਼ਾਰ ਹੁੰਦਿਆ ਇਨਸਾਨੀਅਤ ਨਾਤੇ ਕਾਂਗਰਸੀਆਂ ਵੱਲੋਂ ਕੀਤੇ ਗੁਨਾਹ ਦੀ ਮੁਆਫੀ ਮੰਗੀ। 
ਉਨ੍ਹਾਂ ਗਹਿਰੇ ਦੁਖ ਦਾ ਪ੍ਰਗਤਾਵਾ ਕਰਦਿਆ ਕਿਹਾ ਕਿ ਕਾਂਗਰਸੀ ਗੁੰਡਿਆ ਵੱਲੋਂ ਲੋਕਤੰਤਰ ਦਾ ਜਨਾਜਾ ਕੱਢਦਿਆਂ ਦਲਿਤਾਂ ਉੱਤੇ ਅਤਿਆਚਾਰਾਂ 'ਚ ਵਾਧਾ ਕੀਤੀ ਜਾ ਰਿਹਾ ਹੈ, ਗੁਰ ਸਿੱਖੀ ਸਰੂਪ ਉਤੇ ਹਮਲੇ ਹੋ ਰਹੇ ਹਨ। ਕਾਂਗਰਸੀ ਗੁੰਡਿਆ ਵੱਲੋਂ ਗੁਰ ਸਿੱਖ ਦੇ ਕੇਸਾਂ ਦੀ ਬੇਅਦਬੀ ਕਰਕੇ ਸਿੱਖ ਭਾਵਨਾਵਾ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਦੇ ਸਾਹਮਣੇ ਅਮਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਹਲਕਾ ਇਨਚਾਰਜਾਂ ਦਾ ਸਿਆਸੀ ਦਬਾਅ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ। ਰੈਲੀ ਦੌਰਾਨ ਸਮੂਹ ਬੁਲਾਰਿਆ ਨੇ ਦਲਿਤਾਂ ਅਤੇ ਅਕਾਲੀ ਵਰਕਰਾਂ ਉੱਤੇ ਹੋ ਰਹੇ ਹਮਲੇ ਅਤੇ ਧੱਕੇਸ਼ਾਹੀਆਂ ਦੀ ਸੱਖਤ ਨਿਖੇਧੀ ਕੀਤੀ ਅਤੇ ਸ.ਬਿਕਰਮ ਸਿੰਘ ਮਜੀਠੀਆ ਦੀ ਹੱਕ-ਸੱਚ ਪ੍ਰਤੀ ਦੜ੍ਰਿਤਾ ਅਤੇ ਨਿਡਰਤਾ ਭਰਪੂਰ ਯੋਗ ਕਾਰਵਾਈ ਨੂੰ ਸਲਾਹਉਂਦਿਆ ਇਨਸ਼ਾਫ ਲਈ ਉਨ੍ਹਾ ਨਾਲ ਚਟਾਨ ਵਾਂਗ ਖੜੇ ਰਹਿਣ ਦਾ ਆਹਿਦ ਕੀਤਾ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਦਲਿਤ ਪਰਿਵਾਰਾ ਨੂੰ ਇਨਸਾਫ ਦਵਾਉਣ ਲਈ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦਲਿਤ ਵਿਧਾਇਕਾ ਅਤੇ ਆਗੂਆ ਦੀ ਕੱਲ ਜਲੰਧਰ ਵਿਖੇ ਇਕ ਜਰੂਰੀ ਮੀਟਿੰਗ ਕੀਤੀ ਜਾ ਰਹੀ ਉਪਰੰਤ ਡੀ.ਜੀ.ਪੀ. ਨੂੰ ਮਿਲਿਆ ਜਾਵੇਗਾ। ਉਨ੍ਹਾ ਕਿਹਾ ਕਿ  ਕਾਂਗਰਸ ਦੇ ਰਾਜ ਵਿਚ ਮਨੁੱਖੀ ਅਧਿਕਾਰਾ ਹਨਨ ਹੋ ਰਿਹਾ ਹੈ। ਲੋਕਤੰਤਰ ਦੀਆ ਧੱਜੀਆਂ ਉਡਾਉਂਦਿਆ ਕਾਂਗਰਸ ਵਲੋਂ ਗੁੰਡਾਤੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਰਾਜ ਵਿਚ ਅਮਨ ਕਾਨੂੰਨ ਦੀ ਵਿਵਸਥਾ ਡਗ-ਮਗਾ ਚੁੱਕੀ ਹੈ ਕੱਲ ਮਜੀਠਾ ਵਿਖੇ ਏ.ਡੀ.ਜੀ.ਪੀ. (ਅਮਨ ਕਾਨੂੰਨ) ਰੋਹਿਤ ਚੌਧਰੀ ਦੀ ਮਜੂਦਗੀ ਵਿਚ ਜੋ ਪੁਲਿਸ ਪਬਲਿਕ ਮੀਟਿੰਗ ਜੋ ਸਫਲ ਨਹੀ ਹੋ ਪਾਈ ਉਹ ਲੋਕਾਂ ਦੀਆਂ ਅੱਖਾ ਵਿਚ ਧੂੜ ਪਾਉਣ ਦੀ ਕਾਰਵਾਈ ਸੀ। ਜਿਸ ਵਿਚ ਕਾਂਗਰਸ ਸਰਕਾਰ ਦਾ ਹਲਕਾ ਇੰਚਾਰਜ ਪ੍ਰਣਾਲੀ ਖਤਮ ਕਰਨ ਦਾ ਦਾਅਵਾ ਨਾ ਕੇਵਲ ਖੋਖਲਾ ਸਾਬਤ ਹੋਇਆ ਸਗੋਂ ਏ.ਡੀ.ਜੀ.ਪੀ. ਵੀ ਉਕਤ ਪ੍ਰਣਾਲੀ ਸਾਹਮਣੇ ਬੇ-ਬੱਸ ਹੋਇਆ ਨਜਰ ਆ ਰਿਹਾ ਹੈ। ਉਨ੍ਹਾ ਕਿਹਾ ਕਿ ਉਕਤ ਮੀਟਿੰਗ ਵਿਚ ਮੋਹਰਲੀਆਂ ਕਤਾਰਾ ਵਿਚ ਬੈਠੇ ਕਾਂਗਰਸ ਨਾਲ ਸਬੰਧਤ ਕੁੰਦਨ ਸਿੰਘ ਅਬਦਾਲ, ਬਲਵਿੰਦਰ ਸਿੰਘ (ਬੰਬ) ਮਰੜੀ, ਰਣਜੀਤ ਸਿੰਘ ਮੀਆਂ ਪੰਧੇਰ ਆਦਿ ਦਰਜਨਾਂ ਹੀ ਅਪਰਾਧੀ ਕਿਸਮ ਦੇ ਲੋਕ ਬੈਠੇ ਹੋਏ ਸਨ। ਜਿੰਨਾ ਉੱਤੇ ਕਿਸੇ ਨਾ ਕਿਸੇ ਸੰਗੀਨ ਜੁਰਮ ਵਿਚ ਸ਼ਮੂਲੀਅਤ ਹੋਣ ਸਬੰਧੀ ਵੇਰਵੇ ਵੀ ਪ੍ਰੈਸ ਸਾਹਮਣੇ ਪੇਸ਼ ਕੀਤੇ। ਉਥੇ ਉਨ੍ਹਾ ਦੱਸਿਆ ਕਿ ਉਕਤ ਮੀਟਿੰਗ ਆਮ-ਲੋਕਾ ਦੀ ਨਾ ਹੋ ਕੇ ਕਾਂਗਰਸੀਆਂ ਦੀ ਸੀ। ਜਿਸ ਬਾਰੇ ਅਖਬਾਰਾ ਵਿਚ ਆਏ ਨਾਵਾਂ ਦੀ ਲਿਸਟ ਨਾਲ ਉਨ੍ਹਾ ਦੇ ਕਾਂਗਰਸੀ ਉਹਦੇਦਾਰ ਹੋਣ ਬਾਰੇ ਵੇਰਵੇ ਦੱਸੇ ਗਏ ਸਨ। ਸਰਕਾਰ ਲੋਕਾ ਨੂੰ ਇਨਸ਼ਾਫ ਦੇਣ ਵਿਚ ਨਾਕਾਮ ਹੁੰਦੀ ਜਾ ਰਹੀ ਹੈ। ਕਾਂਗਰਸੀ ਇਹ ਸੁਨੇਹਾ ਦੇਣ ਦੀ ਕੋਸ਼ਿਸ ਕਰ ਰਹੇ ਹਨ ਕਿ ਜੇ ਤੁਸੀ ਕਾਂਗਰਸ ਦੇ ਗੁੰਡਾਤੰਤਰ ਖਿਲਾਫ ਮੂੰਹ ਖੋਲੋਗੇ ਤਾਂ ਤੁਹਾਨੂੰ ਸਜਾ ਮਿਲੇਗੀ ਪੁਲਿਸ ਦੀ ਹਾਜਰੀ ਵਿਚ ਅਟੈਕ ਕਰਨ ਤੋਂ ਵੀ ਗੁਰੇਜ ਨਹੀ ਕੀਤਾ ਜਾਵੇਗਾ।
ਸ. ਮਜੀਠੀਆ ਨੇ ਕੱਲ ਆਪਣੇ ਉੱਤੇ ਹੋਏ ਹਮਲੇ ਲਈ ਲਾਲੀ ਮਜੀਠਾ ਨੂੰ ਜਿੰਮੂਵਾਰ ਠਹਿਰਾਇਆ ਉਨ੍ਹਾ ਕਿਹਾ ਕਿ ਲਾਲੀ ਮਜੀਠਾ ਲਗਾਤਾਰ ਦਰਜਨਾਂ ਵਾਰ ਅਕਾਲੀ ਦਲ ਤੋਂ ਮਿਲੀਆ ਵੱਡੀਆਂ ਹਾਰਾ ਤੋਂ ਮਾਯੂਸ ਹੋ ਚੁੱਕਿਆ ਹੈ। ਨਤੀਜੇ ਵੱਜੋਂ ਉਹ ਬੌਖਲਾਹਟ ਵਿਚ ਦੂਜਿਆ ਤੇ ਹਮਲੇ ਕਰ ਕਰਾ ਰਿਹਾ ਹੈ।
ਉਨ੍ਹਾ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਉਨ੍ਹਾ ਨੂੰ ਲੋਕਾ ਦੇ ਦਰਦ ਨੂੰ ਸਮਝਣ ਅਤੇ ਮਹਿਸੂਸ ਕਰਨ ਦੀ ਲੋੜ ਹੈ। ਲੋਕਾ ਨੂੰ ਇਨਸ਼ਾਫ ਦੇਣਾ ਸਰਕਾਰ ਦਾ ਫਰਜ ਹੈ। ਅਕਾਲੀ ਆਗੂਆ ਨੇ ਕਿਹਾ ਕਿ ਦਲਿਤਾਂ ਨੂੰ ਇਨਸਾਫ ਲਈ ਕੌਮੀ ਐਸ.ਸੀ. ਕਮਿਸ਼ਨ, ਇਨਸਾਨੀਅਤ ਦੀ ਘਾਣ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਿੱਖੀ ਸਰੂਪ ਦੀ ਬੇਅਦਬੀ ਲਈ ਜਥੇਦਾਰ ਸ੍ਰੀ ਅਕਾਲ ਤੱਖਤ ਤੱਕ ਪਹੁੰਚ ਕੀਤੀ ਜਾਵੇਗੀ। ਸ. ਮਜੀਠੀਆ ਨੇ ਕਿਹਾ ਕਿ ਉਹ ਦਲਿਤ ਅਤੇ ਦੱਬੇ ਵਰਗ ਦੇ ਲੋਕਾ ਦੀ ਅਵਾਜ ਫਰਜ ਸਮਝਕੇ ਉਠਾਉਂਦਾ ਰਹੇਗਾ। ਜਿਸ ਲਈ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੀਮਤ ਚਕਾਉਣੀ ਪਵੇ।
ਇਸ ਮੌਕੇ ਸ. ਅਜੀਤ ਸਿੰਘ ਕੋਹਾੜ, ਜਥੇਦਾਰ ਗੁਲਜਾਰ ਸਿੰਘ ਰਣੀਕੇ (ਦੋਵੇਂ ਸਾਬਕਾ ਕੇਬਨਿਟ ਮੰਤਰੀ), ਵਿਧਾਇਕ ਪਵਨ ਕੁਮਾਰ ਟੀਨੂੰ, ਸ. ਵਿਰਸ਼ਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਹਰਮੀਤ ਸੰਧੂ (ਸਾਰੇ ਸਾਬਕਾ ਮੁੱਖ ਪਾਰੀਮਾਨੀ ਸਕੱਤਰ), ਸ. ਵੀਰ ਸਿੰਘ ਲੋਪੋਕੇ ਜ਼ਿਲ੍ਹਾ ਪ੍ਰਧਾਨ, ਮਲਕੀਤ ਸਿੰਘ ਏ.ਆਰ., ਡਾ. ਦਲਬੀਰ ਸਿੰਘ ਵੇਰਕਾ, ਰਣਜੀਤ ਸਿੰਘ ਵਰਿਆਮ ਨੰਗਲ (ਸਾਰੇ ਸਾਬਕਾ ਵਿਧਾਇਕ), ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਭਾਈ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਮਗਵਿੰਦਰ ਸਿੰਘ ਖਾਪੜਖੇੜੀ, ਬਿਕਰਮਜੀਤ ਸਿੰਘ ਕੋਟਲਾ, ਹਰਜਾਪ ਸਿੰਘ ਸੁਲਤਾਨਵਿੰਡ, ਹਰਦਲਬੀਰ ਸ਼ਾਹ (ਸਾਰੇ ਮੈਂਬਰ ਸ੍ਰੋਮਣੀ ਕਮੇਟੀ), ਤਲਬੀਰ ਸਿੰਘ ਗਿੱਲ, ਰਵੇਲ ਸਿੰਘ ਚੇਅਰਮੈਨ, ਪੱਪੂ ਜੈਂਤੀਪੁਰ, ਜੈਲ ਸਿੰਘ ਗੋਪਾਲਪੁਰਾ, ਦਿਲਬਾਗ ਸਿੰਘ ਵਡਾਲਾ, ਗੁਰਸ਼ਰਨ ਛੀਨਾ, ਬੀਬੀ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਬੀਬੀ ਬਲਵਿੰਦਰ ਕੌਰ ਸੰਧੂ, ਬੀਬੀ ਵਜਿੰਦਰ ਕੌਰ ਵੇਰਕਾ, ਅਮਰਜੀਤ ਸਿੰਘ ਭਲਾਈਪੁਰ, ਰਜਿੰਦਰ ਸਿੰਘ ਮਰਵਾਹ, ਅਵੀਨਾਸ਼ ਜੋਲੀ, ਸਰਬਜੀਤ ਸਿੰਘ ਸੁਪਾਰੀਵਿੰਡ, ਅਮਨਦੀਪ ਸੁਪਾਰੀਵਿੰਡ, ਸਲਵੰਤ ਸੇਠ, ਮੇਜਰ ਸਿੰਘ ਕਲੇਰ, ਰਾਣਾ ਲੋਪੋਕੇ, ਗੁਰਮੀਤ ਕੌਰ ਰਮਦਾਸ, ਦਰਸ਼ਨ ਸਿੰਘ ਸੁਲਤਾਨਵਿੰਡ, ਸ਼ਮਸੇਰ ਸੁਲਤਾਨਵਿੰਡ, ਕਿਰਨਪ੍ਰੀਤ ਮੋਨੂੰ ਕੌਂਸਲਰ।


एक्शन पंजाब के साथ जुड़े रहने के लिए नीचे दिए लिंक पर क्लीक करके चैंनल को सब्स्क्राइब जरूर करें जी 

https://www.youtube.com/user/actionpunjabnews?sub_confirmation=1

0 comments:

Post a Comment